ਤੂੰ ਆਦਮੀ ਦੀ ਜਾਤ ਨਹੀਂ
ਕੁਜਾਤ ਸੀ
ਜਿਸ ਨੂੰ ਪਹਿਲੀ ਵਾਰ ਦੁਨੀਆਂ 'ਤੇ
ਕਿਸੇ ਜਾਸੂਸ ਦੀ ਜ਼ਰੂਰਤ ਪਈ
ਤੂੰ ਜਿਸਨੇ ਪਹਿਲੀ ਵਾਰ
ਮਹਾਂਬਲੀ ਇਨਸਾਨ ਦਾ ਸ਼ਿਕਾਰ ਕਰਨ ਦੀ ਸੋਚੀ
ਤੇਰੇ ਅੰਦਰ ਕਦੀ ਸਵੇਰ ਨਹੀਂ ਗਾਈ ਹੋਣੀ
ਤੂੰ ਬਹੁਤ ਲੰਮੀ ਕਾਲੀ ਬੋਲੀ ਰਾਤ ਦੀ ਅਗੇਤਰ ਸੰਝ ਸੀ
ਤੂੰ ਧੁਖ ਰਹੇ ਅਸਮਾਨ ਨੂੰ ਮੌਰਾਂ 'ਤੇ ਢੋਅ ਕੇ
ਸੁੱਟ ਗਿਆ ਏਂ ਬੀਜਾਂ ਅੰਦਰ ਸੌਂ ਰਹੀ ਹਰਿਆਵਲ 'ਤੇ
ਦੁਨੀਆਂ ਭਰ ਦੇ ਸ਼ਹੀਦਾਂ ਦੀ ਜਰੀ ਹੋਈ ਪੀੜ ਨਾਲ
ਮਸਾਂ ਹੀ ਅੱਧ-ਪਚੱਧੀ ਮਿਣੀ ਗਈ ਹੈ
ਤੇਰੀ ਕਰੂਪ ਲਾਸ਼
ਲਾਸ਼ ਤੇਰੀ ਦਾ ਕੋਝ ਬਦੀ ਨੂੰ ਉੱਠਦੇ
ਹਰ ਹਥਿਆਰ ਦਾ ਦਸਤਾ ਏਂ ਤੂੰ
ਜਿਸ ਨੂੰ ਪਹਿਲੀ ਵਾਰ ਕਿਸੇ ਜਾਸੂਸ ਦੀ ਜ਼ਰੂਰਤ ਪਈ
ਕੁਜਾਤ ਸੀ
ਜਿਸ ਨੂੰ ਪਹਿਲੀ ਵਾਰ ਦੁਨੀਆਂ 'ਤੇ
ਕਿਸੇ ਜਾਸੂਸ ਦੀ ਜ਼ਰੂਰਤ ਪਈ
ਤੂੰ ਜਿਸਨੇ ਪਹਿਲੀ ਵਾਰ
ਮਹਾਂਬਲੀ ਇਨਸਾਨ ਦਾ ਸ਼ਿਕਾਰ ਕਰਨ ਦੀ ਸੋਚੀ
ਤੇਰੇ ਅੰਦਰ ਕਦੀ ਸਵੇਰ ਨਹੀਂ ਗਾਈ ਹੋਣੀ
ਤੂੰ ਬਹੁਤ ਲੰਮੀ ਕਾਲੀ ਬੋਲੀ ਰਾਤ ਦੀ ਅਗੇਤਰ ਸੰਝ ਸੀ
ਤੂੰ ਧੁਖ ਰਹੇ ਅਸਮਾਨ ਨੂੰ ਮੌਰਾਂ 'ਤੇ ਢੋਅ ਕੇ
ਸੁੱਟ ਗਿਆ ਏਂ ਬੀਜਾਂ ਅੰਦਰ ਸੌਂ ਰਹੀ ਹਰਿਆਵਲ 'ਤੇ
ਦੁਨੀਆਂ ਭਰ ਦੇ ਸ਼ਹੀਦਾਂ ਦੀ ਜਰੀ ਹੋਈ ਪੀੜ ਨਾਲ
ਮਸਾਂ ਹੀ ਅੱਧ-ਪਚੱਧੀ ਮਿਣੀ ਗਈ ਹੈ
ਤੇਰੀ ਕਰੂਪ ਲਾਸ਼
ਲਾਸ਼ ਤੇਰੀ ਦਾ ਕੋਝ ਬਦੀ ਨੂੰ ਉੱਠਦੇ
ਹਰ ਹਥਿਆਰ ਦਾ ਦਸਤਾ ਏਂ ਤੂੰ
ਜਿਸ ਨੂੰ ਪਹਿਲੀ ਵਾਰ ਕਿਸੇ ਜਾਸੂਸ ਦੀ ਜ਼ਰੂਰਤ ਪਈ