ਆਦਮੀ ਦੇ ਖ਼ਤਮ ਹੋਣ ਦਾ ਫ਼ੈਸਲਾ
ਵਕਤ ਨਹੀ ਕਰਦਾ
ਹਾਲਤਾਂ ਨਹੀ ਕਰਦੀਆਂ
ਉੁਹ ਖ਼ੁਦ ਕਰਦਾ ਹੈ
ਹਮਲਾ ਅਤੇ ਬਚਾਅ
ਦੋਵੇਂ ਬੰਦਾ ਖ਼ੁਦ ਕਰਦਾ ਹੈ
ਪਿਆਰ ਬੰਦੇ ਨੂੰ ਦੁਨੀਆਂ 'ਚ
ਵਿਚਰਨ ਦੇ ਯੋਗ ਬਣਾਉਂਦਾ ਹੈ ਜਾਂ ਨਹੀਂ
ਇੰਨਾ ਜ਼ਰੂਰ ਕਿ,
ਅਸੀਂ ਪਿਆਰ ਦੇ ਬਹਾਨੇ (ਆਸਰੇ)
ਦੁਨੀਆਂ ਵਿਚ ਵਿਚਰ ਹੀ ਲੈਂਦੇ ਹਾਂ
ਮੁਕਤੀ ਦਾ ਜਦ ਕੋਈ ਰਾਹ ਨਾ ਲੱਭਾ
ਮੈਂ ਲਿਖਣ ਬਹਿ ਗਿਆ
ਮੈਂ ਲਿਖਣਾ ਚਾਹੁੰਦਾ ਹਾਂ ਬਿਰਖ
ਜਾਣਦੇ ਹੋਏ
ਕਿ ਲਿਖਣਾ ਬਿਰਖ ਹੋ ਗਿਆ
ਮੈਂ ਲਿਖਣਾ ਚਾਹੁੰਦਾ ਹਾਂ ਪਾਣੀ
ਆਦਮੀ, ਆਦਮੀ ਮੈਂ ਲਿਖਣਾ ਚਾਹੁੰਦਾ ਹਾਂ
ਕਿਸੇ ਬੱਚੇ ਦਾ ਹੱਥ
ਕਿਸੇ ਗੋਰੀ ਦਾ ਮੁੱਖ
ਮੈਂ ਪੂਰੇ ਜ਼ੋਰ ਨਾਲ
ਸ਼ਬਦਾਂ ਨੂੰ ਸੁੱਟਣਾ ਚਾਹੁੰਦਾ ਹਾਂ ਆਦਮੀ ਵੱਲ
ਇਹ ਜਾਣਦੇ ਹੋਏ ਕਿ ਆਦਮੀ ਨੂੰ ਕੁਝ ਨਹੀਂ ਹੋਣਾ
ਸਾਨੂੰ ਅਜਿਹੇ ਰਾਖਿਆਂ ਦੀ ਲੋੜ ਨਹੀਂ
ਜੋ ਸਾਡੇ 'ਤੇ ਆਪਣੇ ਮਹਿਲਾਂ 'ਚੋਂ ਹਕੂਮਤ ਕਰਨ
ਸਾਨੂੰ ਕਾਮਿਆਂ ਨੂੰ ਉਨ੍ਹਾਂ ਦੀਆਂ ਦਾਤਾਂ ਦੀ ਲੋੜ ਨਹੀਂ
ਅਸੀਂ ਆਪੋ ਵਿਚੀਂ ਸਭ ਫੈਸਲੇ ਕਰਾਂਗੇ
ਆ ਗਏ ਮੇਰੇ ਬੀਤੇ ਹੋਏ ਪਲਾਂ ਦੀ ਗਵਾਹੀ ਦੇਣ ਵਾਲੇ
ਆ ਗਏ ਕਬਰਾਂ 'ਚੋਂ ਸੁੱਤੇ ਪਲਾਂ ਨੂੰ ਜਗਾਉਣ ਵਾਲੇ
ਉਨ੍ਹਾਂ ਦੀ ਆਦਤ ਹੈ, ਸਾਗਰ 'ਚੋਂ ਮੋਤੀ ਚੁਗ ਲਿਆਉਣੇ
ਉਨ੍ਹਾਂ ਦਾ ਨਿੱਤ ਕੰਮ ਹੈ, ਤਾਰਿਆਂ ਦਾ ਦਿਲ ਪੜ੍ਹਨਾ
ਮੇਰੇ ਕੋਲ ਕੋਈ ਚਿਹਰਾ
ਸੰਬੋਧਨ ਕੋਈ ਨਹੀਂ
ਧਰਤੀ ਦਾ ਝੱਲਾ ਇਸ਼ਕ ਸ਼ਾਇਦ ਮੇਰਾ ਹੈ
ਤੇ ਤਾਹੀਓਂ ਜਾਪਦੈ
ਮੈਂ ਹਰ ਚੀਜ਼ ਉੱਤੋਂ ਹਵਾ ਵਾਂਗੂੰ ਸਰਸਰਾ ਕੇ ਲੰਘ ਜਾਵਾਂਗਾ
ਸੱਜਣੋਂ ਮੇਰੇ ਲੰਘ ਜਾਣ ਤੋਂ ਮਗਰੋਂ ਵੀ
ਮੇਰੇ ਫ਼ਿਕਰ ਦੀ ਬਾਂਹ ਫੜੀ ਰੱਖਣਾ
ਹਜ਼ਾਰਾਂ ਲੋਕ ਹਨ
ਜਿਨ੍ਹਾਂ ਕੋਲ ਰੋਟੀ ਹੈ,
ਚਾਂਦਨੀਆਂ ਰਾਤਾਂ ਹਨ, ਕੁੜੀਆਂ ਹਨ
ਤੇ 'ਅਕਲ' ਹੈ
ਹਜ਼ਾਰਾਂ ਲੋਕ ਹਨ, ਜਿਨ੍ਹਾਂ ਦੀ ਜੇਬ 'ਚ ਹਰ ਵਕਤ ਕਲਮ ਹੁੰਦੀ ਹੈ
ਤੇ ਅਸੀਂ ਹਾਂ
ਕਿ ਕਵਿਤਾ ਲਿਖਦੇ ਹਾਂ ।
ਵਕਤ ਨਹੀ ਕਰਦਾ
ਹਾਲਤਾਂ ਨਹੀ ਕਰਦੀਆਂ
ਉੁਹ ਖ਼ੁਦ ਕਰਦਾ ਹੈ
ਹਮਲਾ ਅਤੇ ਬਚਾਅ
ਦੋਵੇਂ ਬੰਦਾ ਖ਼ੁਦ ਕਰਦਾ ਹੈ
ਪਿਆਰ ਬੰਦੇ ਨੂੰ ਦੁਨੀਆਂ 'ਚ
ਵਿਚਰਨ ਦੇ ਯੋਗ ਬਣਾਉਂਦਾ ਹੈ ਜਾਂ ਨਹੀਂ
ਇੰਨਾ ਜ਼ਰੂਰ ਕਿ,
ਅਸੀਂ ਪਿਆਰ ਦੇ ਬਹਾਨੇ (ਆਸਰੇ)
ਦੁਨੀਆਂ ਵਿਚ ਵਿਚਰ ਹੀ ਲੈਂਦੇ ਹਾਂ
ਮੁਕਤੀ ਦਾ ਜਦ ਕੋਈ ਰਾਹ ਨਾ ਲੱਭਾ
ਮੈਂ ਲਿਖਣ ਬਹਿ ਗਿਆ
ਮੈਂ ਲਿਖਣਾ ਚਾਹੁੰਦਾ ਹਾਂ ਬਿਰਖ
ਜਾਣਦੇ ਹੋਏ
ਕਿ ਲਿਖਣਾ ਬਿਰਖ ਹੋ ਗਿਆ
ਮੈਂ ਲਿਖਣਾ ਚਾਹੁੰਦਾ ਹਾਂ ਪਾਣੀ
ਆਦਮੀ, ਆਦਮੀ ਮੈਂ ਲਿਖਣਾ ਚਾਹੁੰਦਾ ਹਾਂ
ਕਿਸੇ ਬੱਚੇ ਦਾ ਹੱਥ
ਕਿਸੇ ਗੋਰੀ ਦਾ ਮੁੱਖ
ਮੈਂ ਪੂਰੇ ਜ਼ੋਰ ਨਾਲ
ਸ਼ਬਦਾਂ ਨੂੰ ਸੁੱਟਣਾ ਚਾਹੁੰਦਾ ਹਾਂ ਆਦਮੀ ਵੱਲ
ਇਹ ਜਾਣਦੇ ਹੋਏ ਕਿ ਆਦਮੀ ਨੂੰ ਕੁਝ ਨਹੀਂ ਹੋਣਾ
ਸਾਨੂੰ ਅਜਿਹੇ ਰਾਖਿਆਂ ਦੀ ਲੋੜ ਨਹੀਂ
ਜੋ ਸਾਡੇ 'ਤੇ ਆਪਣੇ ਮਹਿਲਾਂ 'ਚੋਂ ਹਕੂਮਤ ਕਰਨ
ਸਾਨੂੰ ਕਾਮਿਆਂ ਨੂੰ ਉਨ੍ਹਾਂ ਦੀਆਂ ਦਾਤਾਂ ਦੀ ਲੋੜ ਨਹੀਂ
ਅਸੀਂ ਆਪੋ ਵਿਚੀਂ ਸਭ ਫੈਸਲੇ ਕਰਾਂਗੇ
ਆ ਗਏ ਮੇਰੇ ਬੀਤੇ ਹੋਏ ਪਲਾਂ ਦੀ ਗਵਾਹੀ ਦੇਣ ਵਾਲੇ
ਆ ਗਏ ਕਬਰਾਂ 'ਚੋਂ ਸੁੱਤੇ ਪਲਾਂ ਨੂੰ ਜਗਾਉਣ ਵਾਲੇ
ਉਨ੍ਹਾਂ ਦੀ ਆਦਤ ਹੈ, ਸਾਗਰ 'ਚੋਂ ਮੋਤੀ ਚੁਗ ਲਿਆਉਣੇ
ਉਨ੍ਹਾਂ ਦਾ ਨਿੱਤ ਕੰਮ ਹੈ, ਤਾਰਿਆਂ ਦਾ ਦਿਲ ਪੜ੍ਹਨਾ
ਮੇਰੇ ਕੋਲ ਕੋਈ ਚਿਹਰਾ
ਸੰਬੋਧਨ ਕੋਈ ਨਹੀਂ
ਧਰਤੀ ਦਾ ਝੱਲਾ ਇਸ਼ਕ ਸ਼ਾਇਦ ਮੇਰਾ ਹੈ
ਤੇ ਤਾਹੀਓਂ ਜਾਪਦੈ
ਮੈਂ ਹਰ ਚੀਜ਼ ਉੱਤੋਂ ਹਵਾ ਵਾਂਗੂੰ ਸਰਸਰਾ ਕੇ ਲੰਘ ਜਾਵਾਂਗਾ
ਸੱਜਣੋਂ ਮੇਰੇ ਲੰਘ ਜਾਣ ਤੋਂ ਮਗਰੋਂ ਵੀ
ਮੇਰੇ ਫ਼ਿਕਰ ਦੀ ਬਾਂਹ ਫੜੀ ਰੱਖਣਾ
ਹਜ਼ਾਰਾਂ ਲੋਕ ਹਨ
ਜਿਨ੍ਹਾਂ ਕੋਲ ਰੋਟੀ ਹੈ,
ਚਾਂਦਨੀਆਂ ਰਾਤਾਂ ਹਨ, ਕੁੜੀਆਂ ਹਨ
ਤੇ 'ਅਕਲ' ਹੈ
ਹਜ਼ਾਰਾਂ ਲੋਕ ਹਨ, ਜਿਨ੍ਹਾਂ ਦੀ ਜੇਬ 'ਚ ਹਰ ਵਕਤ ਕਲਮ ਹੁੰਦੀ ਹੈ
ਤੇ ਅਸੀਂ ਹਾਂ
ਕਿ ਕਵਿਤਾ ਲਿਖਦੇ ਹਾਂ ।